ਪਟਿਆਲਾ: 24 ਦਸੰਬਰ, 2014
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ 23-24 ਦਸੰਬਰ, 2014 ਨੂੰ ਹੋਈ ਪੰਜਾਬੀ ਯੂਨੀਵਰਸਿਟੀ ਅੰਤਰਕਾਲਜ ਲਾਅਨ ਟੈਨਿਸ ਚੈਂਪੀਅਨਸ਼ਿਪ (ਇਸਤਰੀਆਂ) ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਜਿੱਤ ਲਈ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਖੇਡਦਿਆਂ ਰਾਜਬੀਰ ਕੌਰ ਅਤੇ ਮਿਸ ਪੂਜਾ ਨੇ ਫਾਈਨਲ ਮੁਕਾਬਲੇ ਵਿਚ ਮੋਦੀ ਕਾਲਜ ਦੀ ਸ਼ਿਫਾਲੀ ਸ਼ਰਮਾ ਅਤੇ ਮਨਪ੍ਰੀਤ ਕੌਰ ਨੂੰ ਹਰਾਇਆ। ਮੋਦੀ ਕਾਲਜ ਦੀ ਟੀਮ ਦੂਜੇ ਸਥਾਨ ਤੇ ਰਹੀ। ਸਰਕਾਰੀ ਮਹਿੰਦਰਾ ਕਾਲਜ ਦੀ ਟੀਮ ਨੇ ਤੀਜੀ ਅਤੇ ਸਰਕਾਰੀ ਕਾਲਜ (ਲੜਕੀਆਂ), ਪਟਿਆਲਾ ਨੇ ਚੌਥੀ ਪੁਜ਼ੀਸ਼ਨ ਹਾਸਲ ਕੀਤੀ।
ਮੋਦੀ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਟੂਰਨਾਮੈਂਟ ਦੇ ਵਿਦਾਹਿਗੀ ਸਮਾਗਮ ਵਿਚ ਮੁੱਖ ਮਹਿਮਾਨ ਡਾ. ਐਸ.ਐਸ. ਸਾਂਘਾ, ਫੈਲੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਸ੍ਰੀਮਤੀ ਜਸਵੀਰਪਾਲ ਕੌਰ ਬਰਾੜ, ਜ਼ਿਲਾ ਖੇਡ ਅਫ਼ਸਰ, ਪਟਿਆਲਾ ਦਾ ਸਵਾਗਤ ਕੀਤਾ ਤੇ ਕਿਹਾ ਕਿ ਖੇਡ ਮੁਕਾਬਲੇ ਜਿਥੇ ਵਿਦਿਆਰਥੀਆਂ ਅੰਦਰ ਆਮ ਵਿਸ਼ਵਾਸ ਤੇ ਸਮਰੱਥ ਸ਼ਖ਼ਸੀਅਤ ਦੇ ਗੁਣ ਪੈਦਾ ਕਰਦੇ ਹਨ, ਉਥੇ ਉਨ੍ਹਾਂ ਨੂੰ ਨਸ਼ਿਆਂ ਵਰਗੀ ਲਾਹਨਤ ਤੋਂ ਵੀ ਦੂਰ ਰੱਖਦੇ ਹਨ। ਉਨ੍ਹਾਂ ਨੇ ਮੋਦੀ ਕਾਲਜ ਦੀਆ ਖੇਡਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਾਲਜ ਵਿਚ ਖਿਡਾਰੀਆਂ ਨੂੰ ਫੀਸ ਮਾਫੀ ਅਤੇ ਨਕਦ ਇਨਾਮ/ਸਨਮਾਨ ਤੋਂ ਇਲਾਵਾ ਉਨ੍ਹਾਂ ਦੀ ਲੋੜ ਅਨੁਸਾਰ ਵਿਸ਼ੇਸ਼ ਕਲਾਸਾਂ ਅਤੇ ਵਿਸ਼ੇਸ਼ ਘਰੇਲੂ ਪਰੀਖਿਆਵਾਂ ਦੀ ਆਯੋਜਿਤ ਕੀਤੀਆਂ ਜਾਂਦੀਆਂ ਹਨ।
ਡਾ. ਐਸ.ਐਸ. ਸਾਂਘਾ ਅਤੇ ਸ੍ਰੀਮਤੀ ਜਸਵੀਰਪਾਲ ਕੌਰ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਕਾਲਜ ਵਲੋਂ ਕੀਤੇ ਇਸ ਖੇਡਸਮਾਗਮ ਅਤੇ ਕਾਲਜ ਦੀਆਂ ਖੇਡਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ।
ਕਾਲਜ ਦੀ ਖੇਡ ਕਮੇਟੀ ਦੇ ਚੇਅਰਮੈਨ ਡਾ. ਗੁਰਦੀਪ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਾਲਜ ਦੇ ਖੇਡ ਇੰਚਾਰਜ ਸ੍ਰੀ. ਨਿਸ਼ਾਨ ਸਿੰਘ ਤੇ ਮਿਸ ਮਨਦੀਪ ਕੌਰ ਦੀ ਖੇਡਾਂ ਅਤੇ ਖਿਡਾਰੀਆਂ ਪ੍ਰਤੀ ਲਗਨ, ਮਿਹਨਤ ਤੇ ਉਨ੍ਹਾਂ ਦੀ ਸੁਯੋਗ ਰਹਿਨੁਮਾਈ ਦੀ ਸ਼ਲਾਘਾ ਕੀਤੀ। ਸਰਦੀ ਦੀਆਂ ਛੁੱਟੀਆਂ ਦੇ ਬਾਵਜੂਦ ਇਸ ਸਮਾਗਮ ਵਿਚ ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕ ਬਹੁਤ ਉਤਸ਼ਾਹ ਨਾਲ ਸ਼ਾਮਲ ਹੋਏ।
ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ